ਡੀਆਈਜੀ ਲੁਧਿਆਣਾ ਰੇਂਜ ਨੇ ਪ੍ਰੈਸ ਕਾਨਫਰਸ ਦੌਰਾਨ ਨਸ਼ੇ ਖਿਲਾਫ ਕਾਰਵਾਈ ਸਬੰਧੀ ਪੇਸ਼ ਕੀਤੇ ਅੰਕੜੇ
ਲੁਧਿਆਣਾ ਰੇਂਜ ਅਧੀਨ ਆਉਂਦੇ ਲੁਧਿਆਣਾ ਦਿਹਾਤੀ, ਖੰਨਾ ਅਤੇ ਸ਼ਹੀਦ ਭਗਤ ਸਿੰਘ ਨਗਰ ਜਿਲਿਆਂ ਦੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਨਸ਼ਿਆਂ ਖਿਲਾਫ ਦਿੱਤੀਆਂ ਗਈਆਂ ਕਾਰਵਾਈਆਂ ਦਾ ਡੀਆਈਜੀ ਲੁਧਿਆਣਾ ਰੇਂਜ ਨਿਲਾਂਬਰੀ ਜਗਦਲੇ ਵਲੋਂ ਇੱਕ ਪ੍ਰੈਸ ਕਾਨਫਰਸ ਦੌਰਾਨ ਖੁਲਾਸਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨਾਲ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾ. ਅੰਕੁਰ ਗੁਪਤਾ, ਖੰਨਾ ਦੇ ਐਸਐਸਪੀ ਡਾ. ਜਯੋਤੀ ਯਾਦਵ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾ. ਮਹਿਤਾਬ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਡੀਆਈਜੀ ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅਗਸਤ 2024 ਨਸ਼ਿਆਂ ਵਿਰੁੱਧ ਸੇਫ ਪੰਜਾਬ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਅਤੇ ਇਸ ਹੈਲਪਲਾਈਨ ਤਹਿਤ ਹੁਣ ਤੱਕ ਤਿੰਨਾਂ ਜਿਲ੍ਹਿਆਂ ਵਿੱਚ 175 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ ਲੁਧਿਆਣਾ ਦਿਹਾਤੀ ਵਿੱਚ 61, ਖੰਨਾ ਵਿੱਚ 60 ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 54 ਸ਼ਿਕਾਇਤਾਂ ਸ਼ਾਮਿਲ ਹਨ।
Read Also ; ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਨੌਜਵਾਨ ਨੇ ਮਾਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ !
ਇਸੇ ਤਰ੍ਹਾਂ ਪੁਲਿਸ ਵੱਲੋਂ ਲੁਧਿਆਣਾ ਰੇਂਜ ਤਹਿਤ ਤਿੰਨੋ ਪੁਲਿਸ ਜਿਲਿਆਂ ਵਿੱਚ ਕੁੱਲ 47 ਨੌਜਵਾਨਾਂ ਨੂੰ ਨਸ਼ਾ ਛੁੜਾਓ ਕੇਂਦਰਾਂ ਚ ਦਾਖਲ ਕਰਵਾਇਆ ਗਿਆ ਅਤੇ 42 ਦਾ ਮੁੜ ਵਸੇਵਾ ਕੀਤਾ ਗਿਆ । ਇਸ ਤਰ੍ਹਾਂ, ਉਹਨਾਂ ਨੇ ਪੁਲਿਸ ਵੱਲੋਂ ਵੱਖ-ਵੱਖ ਆਰੋਪੀਆਂ ਦੀ ਗ੍ਰਿਫਤਾਰੀ, ਤਸਕਰਾਂ ਨਾਲ ਸੰਬੰਧਿਤ ਘਰਾਂ ਉਪਰ ਕੀਤੀ ਕਾਰਵਾਈ ਸਣੇ ਹੋਰ ਵੀ ਕੋਈ ਅੰਕੜਿਆਂ ਨੂੰ ਜਾਰੀ ਕੀਤਾ।