ਗਾਇਕ ਦਲਜੀਤ ਦੁਸਾਂਝ ਨੇ ਜਿੱਤਿਆ ਕ੍ਰਿਟਿਕਸ ਚੁਆਇਸ ਐਵਾਰਡ 2025
ਨਿਊਜ ਡੈਸਕ- ਦਲਜੀਤ ਦੁਸਾਂਝ ਪੰਜਾਬ ਦਾ ਮਸ਼ਹੂਰ ਅਤੇ ਪ੍ਰਸਿੱਧ ਗਾਇਕ ਹੈ। ਜਿਸ ਦੀ ਗਾਇਕੀ ਸਭ ਦੇ ਮਨਾਂ ਨੂੰ ਮੋਹ ਲੈਂਦੀ ਹੈ। ਦਲਜੀਤ ਨੇ ਅੰਬਾਨੀ ਪਰਿਵਾਰ ਦੇ ਵਿਆਹ ਪ੍ਰੋਗਰਾਮ ਵਿੱਚ ਅਜਿਹਾ ਰੰਗ ਬੰਨ੍ਹਿਆ ਕਿ ਸਮੁੱਚਾ ਹਾਲੀਵੁਡ ਅਤੇ ਬਾਲੀਵੁਡ ਉਸ ਦਾ ਫੈਨ ਹੋ ਗਿਆ ਸੀ। ਉਸ ਦੇ ਇਸ ਅੰਦਾਜ਼ ਨੂੰ ਦੇਖਦੇ ਹੋਏ ਉਸ ਨੂੰ ਇਸ ਐਵਾਰਡ ਲਈ ਜੇਤੂ ਵਜੋਂ ਚੁਣਿਆ ਗਿਆ ਹੈ।
ਫ਼ਿਲਮ ਕ੍ਰਿਟਿਕਸ ਗਿਲਡ ਨੇ 'ਕ੍ਰਿਟਿਕਸ ਚੁਆਇਸ ਐਵਾਰਡ' 2025 ਦੇ ਜੇਤੂਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬੀ ਫ਼ਿਲਮ ਇੰਡਸਟਰੀ ਦੇ ਚਮਕਦੇ ਸਿਤਾਰੇ ਤੇ ਗਾਇਕ ਦਿਲਜੀਤ ਦੁਸਾਂਝ ਨੇ ਇਸ ਸਾਲ ਦੇ ਪੁਰਸਕਾਰਾਂ 'ਚ ਵੱਡੀ ਜਿੱਤ ਹਾਸਲ ਕੀਤੀ ਹੈ। ਦਿਲਜੀਤ ਨੂੰ 'ਅਮਰ ਸਿੰਘ ਚਮਕੀਲਾ' ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ। ਸਰਵੋਤਮ ਫੀਚਰ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਖਿਤਾਬ 'ਆਲ ਵੀ ਇਮੇਜਿਨ ਐਜ਼ ਲਾਈਟ' ਨੂੰ ਜਾਂਦਾ ਹੈ।
Read Also- ਨਿਊਜ਼ੀਲੈਂਡ ਚ ਵਿਦਿਆਰਥੀਆਂ ਦੇ ਦਾਖ਼ਲਾ ਫ਼ੀਸਦ ਚ ਹੋਇਆ ਵਾਧਾ
ਫ਼ਿਲਮ ਕ੍ਰਿਟਿਕਸ ਗਿਲਡ ਵਿਖੇ ਪੁਰਸਕਾਰ ਜਿੱਤਣ ਤੋਂ ਬਾਅਦ ਦਿਲਜੀਤ ਨੇ ਫ਼ਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਦਾ ਧੰਨਵਾਦ ਕੀਤਾ। ਪੁਰਸਕਾਰ ਪ੍ਰਾਪਤ ਕਰਦੇ ਹੋਏ ਦਿਲਜੀਤ ਨੇ ਕ੍ਰਿਟਿਕਸ ਗਿਲਡ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਇਸ ਦੇ ਯੋਗ ਮੰਨਿਆ। ਉਸ ਨੇ ਇਹ ਵੀ ਕਿਹਾ ਕਿ ਉਹ ਇਹ ਟਰਾਫੀ 'ਅਮਰ ਸਿੰਘ ਚਮਕੀਲਾ' ਅਤੇ ਇਮਤਿਆਜ਼ ਅਲੀ ਨੂੰ ਸਮਰਪਿਤ ਕਰਦਾ ਹੈ।
ਉਸ ਦੀ ਇਸ ਸਮਰਪਿਤ ਦੀ ਭਾਵਨਾ ਨੇ ਵੀ ਦਰਸ਼ਕਾਂ ਅਤੇ ਉਸ ਦੇ ਫੈਨਜ਼ ਨੂੰ ਹੋਰ ਵੀ ਆਕਰਸ਼ਿਤ ਅਤੇ ਪ੍ਰਭਾਵਿਤ ਕੀਤਾ ਹੈ।