ਅਮਰੀਕਾ ਦਾ ਰੂਸ ਅਤੇ ਯੂਕਰੇਨ ਦੇ ਵਫ਼ਦਾਂ ਨਾਲ ਸਬੰਧਿਤ ਜੰਗਬੰਦੀ ਬਾਰੇ ਵਾਰਤਾ ਦਾ ਹੋਇਆ ਆਗਾਜ਼
ਨਿਊਜ ਡੈਸਕ- ਯੂਕਰੇਨ ਅਤੇ ਰੂਸ ਦਰਮਿਆਨ ਜੰਗ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ। ਯੂਕਰੇਨ ’ਚ ਜੰਗਬੰਦੀ ਲਈ ਅਮਰੀਕੀ ਅਤੇ ਰੂਸੀ ਵਾਰਤਾਕਾਰਾਂ ਵਿਚਕਾਰ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਅੱਜ ਤੋਂ ਵਾਰਤਾ ਸ਼ੁਰੂ ਹੋ ਗਈ ਹੈ। ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਯੂਕਰੇਨੀ ਵਫ਼ਦ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਮੀਟਿੰਗਾਂ ਦਾ ਮਕਸਦ ਰੂਸ ਅਤੇ ਯੂਕਰੇਨ ਵਿਚਕਾਰ ਸਮਝੌਤਾ ਕਾਇਮ ਕਰਵਾਉਣਾ ਹੈ। ਦੋਵਾਂ ਨੂੰ ਇੱਕ ਦੂਜੇ ਉੱਤੇ ਊਰਜਾਮਈ ਹਮਲੇ ਨਾ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਕਾਇਮ ਕੀਤੀ ਜਾ ਸਕੇ।
ਇਸ ਦੇ ਨਾਲ ਕਾਲੇ ਸਾਗਰ ’ਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਗੱਲਬਾਤ ਕੀਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋਵੇਂ ਮੁਲਕਾਂ ਦੇ ਮੁਖੀਆਂ ਨਾਲ ਫੋਨ ’ਤੇ ਗੱਲਬਾਤ ਮਗਰੋਂ ਯੂਕਰੇਨ ਅਤੇ ਰੂਸ ਸੀਮਤ ਜੰਗਬੰਦੀ ਲਈ ਸਿਧਾਂਤਕ ਤੌਰ ’ਤੇ ਰਾਜ਼ੀ ਹੋਏ ਸਨ। ਟਰੰਪ ਨੇ ਆਸ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਦੀ ਗੱਲਬਾਤ ਦੇ ਚੰਗੇ ਸਿੱਟੇ ਨਿਕਲਣ ਦੇ ਆਸਾਰ ਹਨ।
Read Also- ਇਜ਼ਰਾਈਲ ਵੱਲੋਂ ਗਾਜ਼ਾ ਤੇ ਹਮਲਾ 61 ਫਲਸਤੀਨੀ ਹੋਏ ਹਲਾਕ
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਵਾਰਤਾ ਤਕਨੀਕੀ ਪੱਧਰ ਨਾਲ ਸਬੰਧਿਤ ਸੀ ਕਿਉਂਕਿ ਮੀਟਿੰਗ ’ਚ ਮੁਲਕ ਦੇ ਫੌਜੀ ਅਤੇ ਊਰਜਾ ਮੰਤਰਾਲੇ ਦੇ ਅਧਿਕਾਰੀ ਹਾਜ਼ਰ ਸਨ। ਜ਼ੇਲੈਸਕੀ ਨੇ ਵੀ ਮੀਟਿੰਗ ਦੇ ਪੁਖ਼ਤਾ ਨਤੀਜੇ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਸਬੰਧੀ ਚਰਚਾ ਵਿੱਚ ਪੁਤਿਨ ਨੂੰ ਜੰਗ ਰੋਕਣ ਦੇ ਹੁਕਮ ਜਾਰੀ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ।
ਇਸ ਦੌਰਾਨ ਰੇਲਵੇ ਸੇਵਾ ਪ੍ਰਭਾਵਿਤ ਹੋ ਰਹੀ ਹੈ ਜਿਸ ਕਾਰਨ ਟਿਕਟਾਂ ਦੀ ਵਿਕਰੀ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਰੂਸ ਨੇ 99 ਡਰੋਨਾਂ ਨਾਲ ਵੀ ਹਮਲਾ ਕੀਤਾ ਹੈ।
Advertisement
