ਕੈਂਸਰ ਪੀੜਤ ਹਿਨਾ ਖ਼ਾਨ ਦਾ ਆਇਆ ਹੈਰਾਨ ਕਰ ਦੇਣ ਵਾਲਾ ਬਿਆਨ

ਕੈਂਸਰ ਪੀੜਤ ਹਿਨਾ ਖ਼ਾਨ ਦਾ ਆਇਆ ਹੈਰਾਨ ਕਰ ਦੇਣ ਵਾਲਾ ਬਿਆਨ

ਨਿਊਜ ਡੈਸਕ- ਮਸ਼ਹੂਰ ਟੀ. ਵੀ. ਅਦਾਕਾਰਾ ਹਿਨਾ ਖ਼ਾਨ ਪਿਛਲੇ ਲਗਭਗ ਇੱਕ ਸਾਲ ਤੋਂ ਬਿਮਾਰ ਹੈ। ਹਿਨਾ ਖ਼ਾਨ ਇੱਕ ਸਾਲ ਤੋਂ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ। ਇਸ ਸਮੇਂ ਉਹ ਇਸ ਬਿਮਾਰੀ ਦੇ ਤੀਜੇ ਪੜਾਅ 'ਤੇ ਹੈ। ਭਾਵੇਂ ਉਸ ਨੇ ਕੀਮੋਥੈਰੇਪੀ ਦੇ 8 ਸੈਸ਼ਨ ਪੂਰੇ ਕਰ ਲਏ ਹਨ ਪਰ ਉਸ ਨੇ ਦੱਸਿਆ ਕਿ ਉਸ ਦਾ ਦਰਦ ਅਜੇ ਤੱਕ ਘੱਟ ਨਹੀਂ ਹੋਇਆ ਹੈ।

ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦਿਆਂ ਹਿਨਾ ਨੇ ਕਿਹਾ ਹੈ ਕਿ ਕੈਂਸਰ ਕਾਰਨ ਉਹ ਲੰਬੇ ਸਮੇਂ ਤੋਂ ਕਿਸੇ ਪ੍ਰਾਜੈਕਟ ਦਾ ਹਿੱਸਾ ਨਹੀਂ ਬਣ ਸਕੀ। ਉਸ ਨੇ ਸਾਲ ਭਰ ਤੋਂ ਅਜਿਹੀ ਕੋਈ ਵੀ ਸ਼ੂਟਿੰਗ ਨਹੀਂ ਕੀਤੀ ਜਿਸ ਵਿੱਚ ਉਸ ਨੂੰ ਲੰਬਾ ਸਮਾਂ ਕੰਮ ਕਰਨਾ ਪਵੇ। ਹਿਨਾ ਸੋਸ਼ਲ ਮੀਡੀਆ ਉੱਤੇ ਲਗਾਤਾਰ ਸਰਗਰਮ ਰਹਿੰਦੀ ਹੈ। ਉਸ ਆਪਣੀ ਹਰੇਕ ਵੀਡੀਓ ਨੂੰ ਇੰਸਟਾਗ੍ਰਾਮ ਰਾਹੀਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕਰਦੀ ਹੈ।

images (7)

Read Also- ਭਾਰਤ ਚ 28 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਚ ਦਖ਼ਲ ਦੇ ਸਕਦਾ ਕੈਨੇਡਾ

ਹਿਨਾ ਦਾ ਕਹਿਣਾ ਹੈ ਕਿ ਉਸ ਦੇ ਚਾਹੁਣ ਵਾਲੇ ਉਸ ਲਈ ਤੰਦਰੁਸਤੀ ਦੀ ਦੁਆ ਮੰਗਣ। ਰਮਜ਼ਾਨ ਦੇ ਮੌਕੇ ਵੀ ਹਿਨਾ ਦੀਆਂ ਕਾਫ਼ੀ ਵੀਡੀਓਜ਼ ਨੂੰ ਇੰਸਟਾਗ੍ਰਾਮ ਤੇ ਦੇਖਿਆ ਗਿਆ ਸੀ। ਉਸ ਦੇ ਨਾਲ ਹੀ ਉਸ ਨੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਜੋ ਬਹੁਤ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।

ਇਸ ਸਮੇਂ ਹਿਨਾ ਖ਼ਾਨ ਨੂੰ ਆਪਣਾ ਬਚਪਨ ਯਾਦ ਆ ਰਿਹਾ ਹੈ, ਜਦੋਂ ਉਸ ਦੀ ਮਾਂ ਉਸ ਨੂੰ ਕੁੱਟਦੀ ਸੀ। ਅਦਾਕਾਰਾ ਨੇ ਬਹੁਤ ਹੀ ਮਜ਼ਾਕੀਆ ਅੰਦਾਜ਼ 'ਚ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਬਚਪਨ 'ਚ ਉਸ ਦੀ ਮਾਂ ਨੇ ਉਸ ਨੂੰ ਬਹੁਤ ਕੁੱਟਿਆ ਸੀ। ਹਿਨਾ ਖਾਨ ਨੇ ਆਪਣੇ ਭਰਾ ਨਾਲ ਬਚਪਨ 'ਚ ਹੋਏ ਤਸ਼ੱਦਦ ਨੂੰ ਦੁਬਾਰਾ ਪੇਸ਼ ਕੀਤਾ ਹੈ।

ਦੱਸ ਦੇਈਏ ਕਿ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਿਨਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਬਚਪਨ 'ਚ ਬਹੁਤ ਕੁੱਟਿਆ ਗਿਆ ਸੀ। ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਉਹ ਕਿਹੜੇ ਦਿਨ ਸਨ? ਮੈਨੂੰ ਬਹੁਤ ਕੁੱਟਿਆ ਗਿਆ ਸੀ। ਤੁਸੀਂ ਵੀ ਦੱਸੋ? ਹਿਨਾ ਖ਼ਾਨ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹਰ ਬੱਚੇ ਨੂੰ ਉਸ ਦੀ ਮਾਂ ਨੇ ਇਸ ਤਰ੍ਹਾਂ ਕੁੱਟਿਆ ਹੋਵੇਗਾ। ਇਸ ਬਚਪਨ ਦੀ ਕੁੱਟ ਵਿੱਚੋਂ ਹਿਨਾ ਖ਼ਾਨ ਦੀ ਖ਼ੁਸ਼ੀ ਝਲਕ ਰਹੀ ਸੀ। ਜਿਸ ਨੂੰ ਯਾਦ ਕਰ ਕੇ ਉਹ ਬਹੁਤ ਖ਼ੁਸ਼ ਦਿਖਾਈ ਦੇ ਰਹੀ ਸੀ।