ਨਿਊਜ਼ੀਲੈਂਡ ਚ ਵਿਦਿਆਰਥੀਆਂ ਦੇ ਦਾਖ਼ਲਾ ਫ਼ੀਸਦ ਚ ਹੋਇਆ ਵਾਧਾ
ਨਿਊਜ ਡੈਸਕ- ਜਾਣਕਾਰੀ ਮਿਲੀ ਹੈ ਕਿ ਓਸ਼ਨੀਆ ਖੇਤਰ ’ਚ ਵਿਦਿਆਰਥੀਆਂ ਦੇ ਪ੍ਰਵਾਸ ’ਚ ਲਗਾਤਾਰ ਵਾਧਾ ਪਾਇਆ ਜਾ ਰਿਹਾ ਹੈ। ਜੋ 2015 ਵਿੱਚ 21 ਲੱਖ ਦੇ ਲਗਭਗ ਸੀ ਜੋ ਹੁਣ ਵਧ ਕੇ 2024 ’ਚ 23 ਲੱਖ ਹੋ ਗਿਆ। ਆਸਟਰੇਲੀਆ ’ਚ ਵੀ ਭਾਰਤੀ ਵਿਦਿਆਰਥੀਆਂ ਦੇ ਪ੍ਰਵਾਸ ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਜਿਸ ਅਨੁਸਾਰ ਭਾਰਤੀ ਵਿਦਿਆਰਥੀਆਂ ਦਾ ਦਾਖਲਾ 2021 ਤੋਂ 2024 ਦੌਰਾਨ 9.2 ਫ਼ੀਸਦ ਵਧਿਆ ਹੈ।
ਯੂਨੀਵਰਸਿਟੀ ਲਿਵਿੰਗ ਦੇ ਸੰਸਥਾਪਕ ਤੇ ਸੀਈਓ ਸੌਰਭ ਅਰੋੜਾ ਨੇ ਦਾਖਲਿਆਂ ’ਚ ਵਾਧੇ ਦਾ ਸਿਹਰਾ ਨੀਤੀਗਤ ਸੁਧਾਰਾਂ ਨੂੰ ਦਿੱਤਾ ਹੈ। ਜੋ ਵਿਦੇਸ਼ ’ਚ ਪੜ੍ਹਾਈ ਨੂੰ ਸੁਖਾਲਾ ਬਣਾਉਂਦੇ ਤੇ ਪੜ੍ਹਾਈ ਮਗਰੋਂ ਕਰੀਅਰ ਦੀਆਂ ਸੰਭਾਵਾਨਾਵਾਂ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2025 ਤੋਂ 2030 ਦੌਰਾਨ ਭਾਰਤ ਤੋਂ ਨਿਊਜ਼ੀਲੈਂਡ ’ਚ ਵਿਦਿਆਰਥੀਆਂ ਦਾ ਦਾਖਲਾ 93.9 ਫੀਸਦ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Read Also- ਆਤਿਸ਼ੀ ਦੀ ਚੋਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਿਲੀ ਹਾਈਕੋਰਟ ਤੋਂ ਚੁਣੌਤੀ
ਇਹ ਗਿਣਤੀ 22,225 ਤੋਂ 42,594 ਹੋ ਜਾਵੇਗੀ। ਸੌਰਭ ਦਾ ਕਹਿਣਾ ਹੈ ਕਿ 2025 ਤੱਕ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 1,01,552 ਤੋਂ ਪਾਰ ਜਾਣ ਤੇ ਨਿਊਜ਼ੀਲੈਂਡ ਵਿੱਚ ਇਹ ਗਿਣਤੀ 22,225 ਹੋਣ ਦੀ ਉਮੀਦ ਹੈ। ਸਿੱਖਿਆ ਨਾਲ ਆਰਥਿਕਤਾ ਉੱਤੇ ਵੀ ਢੁੱਕਵਾਂ ਪ੍ਰਭਾਵ ਪੈਣ ਦੀ ਉਮੀਦ ਹੈ। ਇਸ ਨਾਲ ਦੇਸ਼ ਦੀ ਆਰਥਿਕਤਾ ਚ ਵਾਧਾ ਹੋਵੇਗਾ।
ਜਿਸ ਨੇ 2023-2024 ਦੌਰਾਨ ਨਿਊਜ਼ੀਲੈਂਡ ਦੇ ਅਰਥਚਾਰੇ ’ਚ ਲਗਪਗ 4.4 ਅਰਬ ਨਿਊਜ਼ੀਲੈਂਡ ਡਾਲਰ ਤੇ ਆਸਟਰੇਲੀਆ ਦੇ ਅਰਥਚਾਰੇ ’ਚ 47.8 ਅਰਬ ਆਸਟਰੇਲਿਆਈ ਡਾਲਰ ਦਾ ਯੋਗਦਾਨ ਦਿੱਤਾ। ਸਿੱਖਿਆ ਦਾ ਚੰਗਾ ਮਿਆਰ ਹੋਣ ਦੇ ਸਿੱਟੇ ਵਜੋਂ ਇਹ ਦੋਵੇਂ ਦੇਸ਼ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ।
ਵਿਦਿਆਰਥੀਆਂ ਨੇ ਆਸਟਰੇਲੀਆ ਵਿਸ਼ਵ ਪੱਧਰੀ ਯੂਨੀਵਰਸਿਟੀਆਂ, ਉਦਯੋਗ-ਏਕੀਕ੍ਰਿਤ ਸਿੱਖਿਆ ਨੂੰ ਪ੍ਰਥਮ ਸਥਾਨ ਦਿੱਤਾ ਹੈ। ਜਿਸ ਨਾਲ ਦੇਸ਼ ਨੂੰ ਮਜ਼ਬੂਤੀ ਮਿਲੇਗੀ। ਆਸਟਰੇਡ ’ਚ ਦੱਖਣ ਏਸ਼ੀਆ ਲਈ ਵਪਾਰ ਤੇ ਨਿਵੇਸ਼ ਕਮਿਸ਼ਨਰ ਵਿਕ ਸਿੰਘ ਦਾ ਮੰਨਣਾ ਹੈ ਕਿ ਆਸਟੇਰਲੀਆ ਆਲਮੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਤੇ ਨਿਰਵਿਘਨ ਸਿੱਖਿਆ ਤੋਂ ਰੁਜ਼ਗਾਰ ਮੁਹੱਈਆ ਕਰਵਾਉਣ ਤੱਕ ਵਚਨਬੱਧ ਹੈ। ਆਸਟਰੇਲੀਆ ਤੇ ਨਿਊਜ਼ੀਲੈਂਡ ਤੇਜ਼ੀ ਨਾਲ ਹਰਮਨ ਪਿਆਰੇ ਹੋ ਰਹੇ ਹਨ।