ਜਲਾਲਾਬਾਦ, 9 ਮਾਰਚ –ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਤਹਿਤ ਅੱਜ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਅੱਜ ਆਪਣੇ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਵਿਧਾਨ ਸਭਾ ਹਲਕੇ ਦੇ ਪਿੰਡ ਸਿਮਰਿਆ ਵਾਲਾ ਸੀਵਰੇਜ, ਛੱਪੜੀ ਵਲਾ ‘ਚ ਵਾਲੀਬਾਲ ਗਰਾਊਂਡ , ਵੈਰੋ ਕੇ ਵਿੱਚ ਪੰਚਾਇਤ ਘਰ ਤੇ ਕੱਚੇ ਕਾਲੇ ਵਾਲਾ ’ਚ ਸਕੂਲ ਦੀ ਚਾਰਦੁਆਰੀ , ਨਹਿਰੀ ਖਾਲ ਦੀ ਪਾਈਪ ਲਾਈਨ , ਛੱਪੜ ਦਾ ਨਵੀਨੀਕਰਨ , ਜਿੰਮ ਰੂਮ ਸਣੇ ਪਲੇਅਗਰਾਊਡ ਦਾ ਉਦਘਾਟਨ ਕੀਤਾ ਗਿਆ। ਪਿੰਡ ’ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਲਗਾਤਾਰ ਵਿਧਾਨ ਸਭਾ ਹਲਕੇ ’ਚ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਰਾਸ਼ੀ ਮੁਹੱਇਆ ਕਰਵਾਈ ਜਾ ਰਹੀ ਹੈ ਅਤੇ ਜਿਸ ਦੇ ਨਾਲ ਵਿਕਾਸ ਦੇ ਕੰਮ ਮੁਕੰਮਲ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸੇ ਕੜੀ ਦੇ ਤਹਿਤ ਅੱਜ ਉਨ੍ਹਾਂ ਦੇ ਵੱਲੋਂ ਪਿੰਡ ਸਿਮਰਿਆ ਵਾਲਾ ਸੀਵਰੇਜ, ਛੱਪੜੀ ਵਲਾ ‘ਚ ਵਾਲੀਬਾਲ ਗਰਾਊਂਡ , ਵੈਰੋ ਕੇ ਵਿੱਚ ਪੰਚਾਇਤ ਘਰ ਤੇ ਕੱਚੇ ਕਾਲੇ ਵਾਲਾ ’ਚ ਸਕੂਲ ਦੀ ਚਾਰਦੁਆਰੀ , ਨਹਿਰੀ ਖਾਲ ਦੀ ਪਾਈਪ ਲਾਈਨ , ਛੱਪੜ ਦਾ ਨਵੀਨੀਕਰਨ , ਜਿੰਮ ਰੂਮ ਸਣੇ ਪਲੇਅਗਰਾਊਡ ਦਾ ਉਦਘਾਟਨ ਕੀਤਾ ਗਿਆ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਉਨ੍ਹਾਂ ਦੇ ਵੱਲੋਂ ਵਿਧਾਨ ਸਭਾ ਸ਼ੈਸ਼ਨ ਦੌਰਾਨ ਵੀ ਸਰਕਾਰ ਦੇ ਕੋਲ ਕਈ ਮੁੱਦੇ ਰੱਖੇ ਗਏ ਹਨ ਅਤੇ ਜਿਹੜੇ ਕਿ ਪੂਰਨ ਰੂਪ ’ਚ ਹੱਲ ਹੋਣ ਦੀ ਉਮੀਦ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ, ਆਪ ਆਗੂ ਅੰਕੁਸ਼ ਮੁਟਨੇਜਾ ਤੋਂ ਇਲਾਵਾ ਬੀ.ਡੀ.ਪੀ.ੳ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਵੀ ਵੱਡੀ ਗਿਣਤੀ ’ਚ ਮੌਜੂਦ ਸਨ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਹਲਕਾ ਜਲਾਲਾਬਾਦ ਦੇ ਪਿੰਡ ’ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
Date: