ਐਸ.ਡੀ.ਐਮ ਅਮਨਪਾਲ ਸਿੰਘ ਵਲੋਂ ਗੋਰਾਇਆਂ ਦੇ ਸਬ ਰਜਿਸਟਰਾਰ ਦਫਤਰ ਦੀ ਅਚਨਚੇਤ ਚੈਕਿੰਗ
ਜਲੰਧਰ, 25 ਫਰਵਰੀ :
ਐਸ.ਡੀ.ਐਮ ਫਿਲੌਰ ਅਮਨਪਾਲ ਸਿੰਘ ਵਲੋਂ ਸਬ ਰਜਿਸਟਰਾਰ ਦਫ਼ਤਰ ਗੋਰਾਇਆਂ ਦੇ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਕਮਲਜੀਤ
ਸਿੰਘ ਨਾਇਬ ਤਹਿਸੀਲਦਾਰ ਗੋਰਾਇਆਂ ਵੱਲੋਂ ਰਜਿਸਟਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਸੀ। ਗੁਰਮੁੱਖ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸ਼ਹਿਰ ਗੋਰਾਇਆਂ (98148-14225) ਇਸ ਦਫਤਰ ਵਿਖੇ ਰਜਿਸਟਰੀ ਕਰਵਾਉਣ ਆਇਆ ਸੀ। ਜਗਜੀਤ ਸਿੰਘ ਕੰਗ ਵਗੈਰਾ ਵੱਲੋਂ ਵੇਚੀ ਜਾਣੀ ਸੀ। ਇਹਨਾਂ ਬਿਨੈਕਾਰਾਂ
ਤੋਂ ਪੁੱਛ ਪੜਤਾਲ ਕਰਨ ਤੇ ਪਾਇਆ ਗਿਆ ਕਿ ਉਹਨਾਂ ਨੂੰ ਇਹ ਰਜਿਸਟਰੀ ਕਰਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ
ਆਈ ਹੈ ਅਤੇ ਉਹਨਾਂ ਕੋਲੋਂ ਸਰਕਾਰੀ ਫੀਸ ਤੋਂ ਇਲਾਵਾ ਕੋਈ ਵਾਧੂ ਫੀਸ ਨਹੀਂ ਲਈ ਗਈ ਹੈ।ਇਸੇ ਤਰ੍ਹਾਂ ਹੀ
ਬਿਨੈਕਾਰ ਸਰਦੂਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਇੰਦਣਾ ਕਲਾਸਕੇ ਜਿਸ ਦੀਆਂ ਮੌਕੇ ਤੇ ਤਿੰਨ ਰਜਿਸਟਰੀਆਂ
ਹੋਈਆਂ ਸਨ, ਤੋਂ ਪੁੱਛ ਪੜਤਾਲ ਕਰਨ 'ਤੇ ਪਾਇਆ ਗਿਆ ਕਿ ਉਹਨਾਂ ਨੂੰ ਵੀ ਇਹਨਾਂ ਰਜਿਸਟਰੀਆਂ ਨੂੰ ਕਰਵਾਉਣ
ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਈ ਹੈ ਅਤੇ ਉਹਨਾਂ ਕੋਲੋਂ ਸਰਕਾਰੀ ਫੀਸ ਤੋਂ ਇਲਾਵਾ ਕੋਈ ਵਾਧੂ ਫੀਸ ਨਹੀਂ ਲਈ ਗਈ ਹੈ।