ਪੰਜਾਬ ਸਰਕਾਰ ਵੱਲੋਂ 3 IPS ਅਧਿਕਾਰੀਆਂ ਸਮੇਤ 97 ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦਾ ਨੋਟੀਫਿਕੇਸ਼ਨ ਹੋਇਆ ਜਾਰੀ
ਚੰਡੀਗੜ੍ਹ- ਪਿਛਲੇ ਕੁੱਝ ਮਹੀਨਿਆਂ ਤੋਂ ਹੀ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡੇ ਫੇਰਬਦਲ ਕੀਤੀ ਜਾ ਰਹੇ ਹਨ। ਇਸ ਸਿਲਸਿਲੇ ਲੰਘੇ ਐਤਵਾਰ 6 ਅਪ੍ਰੈਲ ਨੂੰ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ। ਜਿਸ ਵਿੱਚ ਸੂਬਾ ਸਰਕਾਰ ਵੱਲੋਂ 97 ਅਫ਼ਸਰਾਂ ਤੇ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ AIG, DCP, ASP, ADCP ਰੈਂਕ ਦੇ ਅਫ਼ਸਰ ਵੀ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਹੇਠਾਂ ਲਿਖੇ ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ 97 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਤਿੰਨ IPS ਅਫ਼ਸਰ ਅਤੇ 94 PPS ਅਫ਼ਸਰ ਸ਼ਾਮਲ ਹਨ। ਹੁਕਮਾਂ ਮੁਤਾਬਕ ਆਈਜੀ ਤੋਂ ਲੈਕੇ ਐਸਪੀ ਰੈਂਕ ਦੇ ਅਧਿਕਾਰੀਆਂ ਦੇ ਟਰਾਂਸਫਰ ਕੀਤੇ ਹਨ। ਜਿਸ ਨੂੰ ਲੈ ਕੇ ਟਰਾਂਸਫਰ ਦੀਆਂ ਲਿਸਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
Read Also- ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਨੇ 54 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ
IPS ਅਧਿਕਾਰੀ ਡਾ. ਰਵਜੋਤ ਕੌਰ ਨੂੰ AIG ਕਾਊਂਟਰ ਇੰਟੈਲੀਜੈਂਸ ਦਾ ਚਾਰਜ, ਅਸ਼ਵਨੀ ਗੋਟਿਆਲ ਨੂੰ ਏਆਈਜੀ ਐਂਟੀ ਨਾਰਕੋਟਿਕਸ ਟਾਸਕਫੋਰਸ ਪੰਜਾਬ ਦਾ ਚਾਰਜ ਅਤੇ ਵਤਸਲਾ ਗੁਪਤਾ ਨੂੰ ਏਆਈਜੀ ਐਨਟੀਐਫ ਲੁਧਿਆਣਾ ਦਾ ਚਾਰਜ ਦਿੱਤਾ ਗਿਆ ਹੈ।
ਇਹ ਨੋਟੀਫਿਕੇਸ਼ਨਾਂ ਪੰਜਾਬ ਸਰਕਾਰ ਦੇ ਹੋਮ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਨ, ਜੋ ਕਿ ਪੰਜਾਬ ਪੁਲਿਸ ਵਿੱਚ ਵੱਡੇ ਫੇਰਬਦਲ ਨਾਲ ਸੰਬੰਧਿਤ ਹਨ। ਕੁੱਲ 97 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚ 3 IPS ਅਧਿਕਾਰੀ ਵੀ ਸ਼ਾਮਲ ਹਨ।
ਰਵਜੋਤ ਗਰੇਵਾਲ, IPS – AIG, Technical Services ਤੋਂ ਬਦਲ ਕੇ AIG, Counter Intelligence, SAS ਨਗਰ ਵਿਖੇ ਤਾਇਨਾਤ। ਅਸ਼ਵਿਨੀ ਗੋਟਿਆਲ, IPS – AIG, HRD ਤੋਂ AIG, ANTF, SAS ਨਗਰ। ਵਤਸਲਾ ਗੁਪਤਾ, IPS – ਕਮਾਂਡੈਂਟ, 27ਵੀਂ ਬਟਾਲੀਅਨ, PAP ਜਲੰਧਰ ਤੋਂ ਇਲਾਵਾ AIG, ANTF, ਲੁਧਿਆਣਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹਰਕਮਲਪ੍ਰੀਤ ਸਿੰਘ – ਨਵੀਂ ਤਾਇਨਾਤੀ AIG, NRI, ਜਲੰਧਰ ਅਤੇ ISTC ਕਪੂਰਥਲਾ ਦੇ ਕਮਾਂਡੈਂਟ ਵਜੋਂ ਜ਼ਿੰਮੇਵਾਰ ਸੌਂਪੀ ਗਈ ਹੈ। ਅਮਨਦੀਪ ਕੌਰ – MRS PPA, ਫਿਲੌਰ ਵਿੱਚ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ ਜਨਰਲ ਬਣਾਈ ਗਈ।
ਸਾਰੇ ਅਧਿਕਾਰੀਆਂ ਨੂੰ ਤੁਰੰਤ ਨਵੀਂ ਤਾਇਨਾਤੀ ਸਥਾਨ 'ਤੇ ਡਿਊਟੀ ਜੋਇਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਆਦੇਸ਼ 6 ਅਪਰੈਲ 2025 ਨੂੰ ਐਡੀਸ਼ਨਲ ਚੀਫ ਸੈਕਰੇਟਰੀ, ਪੰਜਾਬ ਵੱਲੋਂ ਜਾਰੀ ਕੀਤਾ ਗਿਆ। ਨੋਟੀਫਿਕੇਸ਼ਨ ਦੀਆਂ ਕਾਪੀਆਂ ਸੰਬੰਧਿਤ ਵਿਭਾਗਾਂ ਨੂੰ ਵੀ ਭੇਜੀ ਗਈ ਹੈ।