1 ਅਪ੍ਰੈਲ ਤੋਂ LPG ਤੋਂ ਲੈ ਕੇ UPI ਤੇ ਇਨਕਮ ਟੈਕਸ ਸਣੇ ਬਦਲਣਗੇ ਇਹ ਨਿਯਮ

1 ਅਪ੍ਰੈਲ ਤੋਂ LPG ਤੋਂ ਲੈ ਕੇ UPI ਤੇ ਇਨਕਮ ਟੈਕਸ ਸਣੇ ਬਦਲਣਗੇ ਇਹ ਨਿਯਮ

ਨਿਊਜ ਡੈਸਕ- 1 ਅਪ੍ਰੈਲ ਤੋਂ ਇਨਕਮ ਟੈਕਸ ਨਾਲ ਜੁੜੇ ਨਿਯਮਾਂ ਵਿਚ ਵੱਡੇ ਬਦਲਾਅ ਹੋਣ ਜਾ ਰਹੇ ਹਨ ਜੋ ਹਰ ਟੈਕਸਦਾਤਾ ਲਈ ਜਾਣਨਾ ਜ਼ਰੂਰੀ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲਾਗੂ ਹੋਣ ਵਾਲੇ ਇਹ ਮੁੱਖ ਬਦਲਾਅ ਟੈਕਸ ਸਲੈਬ, ਛੋਟ ਦੀ ਸੀਮਾ, ਟੈਕਸਦਾਤਿਆਂ ਦੀ ਜੇਬ ‘ਤੇ ਅਸਰ ਪਾ ਸਕਦੇ ਹਨ। ਸਰਕਾਰ ਨੇ ਇਨ੍ਹਾਂ ਸੋਧਾਂ ਜ਼ਰੀਏ ਟੈਕਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਤੇ ਕੁਝ ਮਾਮਲਿਆਂ ਵਿਚ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁਝ ਨਿਯਮਾਂ ਨਾਲ ਟੈਕਸ ਦਾ ਬੋਝ ਵੀ ਵਧ ਸਕਦਾ ਹੈ।

ਹਰ ਮਹੀਨੇ ਦੀ ਪਹਿਲੀ ਤਰੀਖ ਨੂੰ LPG ਸਿਲੰਡਰਾਂ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ। 1 ਅਪ੍ਰੈਲ 2025 ਤੋਂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵੀ ਬਦਲਾਅ ਹੋ ਸਕਦਾ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ 14 ਕਿਲੋ ਵਾਲੇ ਸਿਲੰਡਰ ‘ਤੇ ਰਾਹਤ ਮਿਲ ਸਕਦੀ ਹੈ ਜਿਸ ਨਾਲ ਉਪਭੋਗਤਾਵਾਂ ਨੂੰ ਰਾਹਤ ਮਿਲ ਸਕਦੀ ਹੈ।

CNG ਤੇ PNG ਦੀਆਂ ਕੀਮਤਾਂ ਵਿਚ ਵੀ 1 ਅਪ੍ਰੈਲ ਤੋਂ ਬਦਲਾਅ ਹੋਣ ਦੀ ਸੰਭਾਵਨਾ ਹੈ। ਇਸ ਨਾਲ ਤੁਹਾਡੇ ਵਾਹਨ ਦੀ ਈਂਧਣ ਲਾਗਤ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਯਾਤਰਾ ਖਰਚਿਆਂ ‘ਤੇ ਅਸਰ ਪਵੇਗਾ। ਇਸ ਦੇ ਨਾਲ ਏਅਰ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿਚ ਵੀ ਬਦਲਾਅ ਹੋ ਸਕਦਾ ਹੈ।

AA1BVs0h

Read Also- ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਵਿਸ਼ੇਸ਼ ਉਡਾਨ ਰਾਹੀਂ ਹਾਂਗਕਾਂਗ ਭੇਜੇ

UPI ਵਿਚ 1 ਅਪ੍ਰੈਲ 2025 ਤੋਂ ਉਨ੍ਹਾਂ ਮੋਬਾਈਲ ਨੰਬਰਾਂ ਨਾਲ ਜੁੜੇ UPI ਅਕਾਊਂਟਸ ਜੋ ਲੰਬੇ ਸਮੇਂ ਤੋਂ ਚੱਲ ਨਹੀਂ ਰਹੇ ਹਨ, ਉਨ੍ਹਾਂ ਨੂੰ ਬੈਂਕ ਰਿਕਾਰਡ ਤੋਂ ਹਟਾ ਦਿਤਾ ਜਾਵੇਗਾ। ਮਤਲਬ ਜੇਕਰ ਤੁਸੀਂ ਆਪਣੇ UPI ਅਕਾਊਂਟ ਦਾ ਇਸਤੇਮਾਲ ਲੰਬੇ ਸਮੇਂ ਤੋਂ ਨਹੀਂ ਕੀਤਾ ਤਾਂ 1 ਅਪ੍ਰੈਲ ਤੋਂ ਇਹ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ।

1 ਅਪ੍ਰੈਲ ਤੋਂ ਡੈਬਿਟ ਕਾਰਡ ਵਿਚ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਹਨ। ਕਾਰਡਧਾਰਕਾਂ ਨੂੰ ਹੁਣ ਫਿਟਨੈੱਸ, ਯਾਤਰਾ, ਮਨੋਰੰਜਨ ਦੇ ਵੈੱਲਨੈਸ ਸੇਵਾਵਾਂ ਵਿਚ ਫਾਇਦਾ ਮਿਲੇਗਾ। ਇਸ ਤਹਿਤ ਹਰੇਕ ਤਿਮਾਹੀ ਵਿਚ ਇਕ ਮੁਫਤ ਡੋਮੈਸਟਿਕ ਲਾਊਜ ਵਿਜਟ, ਦੋ ਇੰਟਰਨੈਸ਼ਨਲ ਲਾਊਜ ਵਿਜ਼ਿਟ ਤੇ ਦੁਰਘਟਨਾਵਾਂ ਦੇ ਮਾਮਲੇ ਵਿਚ 10 ਲੱਖ ਰੁਪਏ ਤੱਕ ਦਾ ਪਰਸਨਲ ਐਕਸੀਡੈਂਟ ਕਵਰ ਮਿਲੇਗਾ। ਇਸ ਤੋਂ ਇਲਾਵਾ ਕਾਰਡਧਾਰਕਾਂ ਨੂੰ ਹਰ ਤਿਮਾਹੀ ਵਿਚ ਇਕ ਮੁਫਤ ਜਿਮ ਮੈਂਬਰਸ਼ਿਪ ਵੀ ਮਿਲੇਗੀ ਜੋ ਫਿਟਨੈੱਸ ਦੇ ਸ਼ੌਕੀਨਾਂ ਲਈ ਫਾਇਦੇਮੰਦ ਹੋ ਸਕਦੀ ਹੈ।

ਨਵੀਂ ਟੈਕਸ ਵਿਵਸਥਾ ਤਹਿਤ 1 ਅਪ੍ਰੈਲ ਤੋਂ ਟੈਕਸ ਸਲੈਬ ਤੇ ਦਰਾਂ ਵਿਚ ਬਦਲਾਅ ਹੋ ਰਿਹਾ ਹੈ। ਛੋਟ ਦੀ ਸੀਮਾ ਨੂੰ 3 ਲੱਖ ਤੋਂ ਵਧਾ ਕੇ 4 ਲੱਖ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 24 ਲੱਖ ਤੋਂ ਵੱਧ ਆਮਦਨ ‘ਤੇ ਉਚਤਮ ਟੈਕਸ ਤੇ 30 ਫੀਸਦੀ ਲਾਗੂ ਹੋਵੇਗੀ ਫਿਰ ਵੀ ਨਵੀਂ ਵਿਵਸਥਾ ਵਿਚ ਸਲੈਬ ਤੇ ਦਰਾਂ ਵਿਚ ਕੋਈ ਸੋਧ ਨਹੀਂ ਕੀਤੀ ਗਈ ਹੈ।

ਇਨਕਮ ਟੈਕਸ ਐਕਟ, 1961 ਦੀ ਧਾਰਾ 87A ਦੇ ਤਹਿਤ ਨਵੀਂ ਟੈਕਸ ਪ੍ਰਣਾਲੀ ਵਿੱਚ, ਟੈਕਸ ਛੋਟ ਸੀਮਾ ਨੂੰ 25,000 ਰੁਪਏ ਤੋਂ ਵਧਾ ਕੇ ₹60,000 ਕਰ ਦਿੱਤਾ ਜਾਵੇਗਾ। ਇਹ ਵਧੀ ਹੋਈ ਛੋਟ ਪੂੰਜੀ ਲਾਭ ਤੋਂ ਆਮਦਨ ਨੂੰ ਛੱਡ ਕੇ ₹12 ਲੱਖ ਤੱਕ ਦੀ ਟੈਕਸਯੋਗ ਆਮਦਨ ‘ਤੇ ਲਾਗੂ ਹੋਵੇਗੀ। ਇਸ ਦੇ ਨਤੀਜੇ ਵਜੋਂ ਨਵੀਂ ਵਿਵਸਥਾ ਤਹਿਤ 12 ਲੱਖ ਤੱਕ ਦੀ ਟੈਕਸ ਯੋਗ ਆਮਦਨ ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਤਨਖਾਹਦਾਰ ਵਿਅਕਤੀਆਂ ਲਈ, ₹75,000 ਦੀ ਮਿਆਰੀ ਕਟੌਤੀ ਜੋੜਨ ਨਾਲ ਸੀਮਾ ₹12.75 ਲੱਖ ਹੋ ਜਾਵੇਗੀ।