ਟਰੰਪ ਦੇ ਟੈਰਿਫ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਹੋਇਆ ਢਹਿ-ਢੇਰੀ
ਨਿਊਜ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੇਂ ਟੈਰਿਫ ਦੇ ਐਲਾਨ ਤੋਂ ਬਾਅਦ ਇਸ ਦਾ ਪ੍ਰਭਾਵ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦਿਖਾਈ ਦੇ ਰਿਹਾ ਹੈ। 4 ਅਪ੍ਰੈਲ 2025 ਨੂੰ ਬਾਜ਼ਾਰ ਲਾਲ ਨਿਸ਼ਾਨ ਨਾਲ ਸ਼ੁਰੂ ਹੋਇਆ। ਸੈਂਸੈਕਸ-ਨਿਫਟੀ ਵਿੱਚ ਗਿਰਾਵਟ ਆ ਰਹੀ ਹੈ। ਗਲੋਬਲ ਬਾਜ਼ਾਰ ਵਿੱਚ ਆਈ ਤੇਜ਼ ਗਿਰਾਵਟ ਨੇ ਭਾਰਤੀ ਨਿਵੇਸ਼ਕਾਂ ਦੀ ਭਾਵਨਾ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਨਾਲ ਬਾਜ਼ਾਰ ਵਿੱਚ ਵਿਕਰੀ ਵਧੀ।
Read Also- ਤੂਫ਼ਾਨ ਨੇ ਮਚਾਇਆ ਕਹਿਰ, ਮਕਾਨਾਂ ਦੀਆਂ ਛੱਤਾਂ ਉੱਡੀਆਂ
4 ਅਪ੍ਰੈਲ, 2025 ਨੂੰ ਭਾਰਤੀ ਸਟਾਕ ਮਾਰਕੀਟ ਦੀ ਸ਼ੁਰੂਆਤ ਧੀਮੀ ਰਹੀ। ਸ਼ੁਰੂਆਤੀ ਸੈਸ਼ਨ ਤੋਂ ਪਹਿਲਾਂ ਸੈਂਸੈਕਸ 135.27 ਅੰਕ ਜਾਂ 0.18% ਡਿੱਗ ਕੇ 76,160.09 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 59.70 ਅੰਕ ਭਾਵ 0.26% ਦੀ ਗਿਰਾਵਟ ਦੇ ਨਾਲ 23,190.40 'ਤੇ ਕਾਰੋਬਾਰ ਕਰ ਰਿਹਾ ਸੀ। ਜਦੋਂ ਬਾਜ਼ਾਰ ਪ੍ਰੀ-ਓਪਨਿੰਗ ਤੋਂ ਬਾਅਦ ਖੁੱਲ੍ਹਿਆ ਤਾਂ ਗਿਰਾਵਟ ਹੋਰ ਤੇਜ਼ ਹੋ ਗਈ।
ਸਵੇਰੇ 9:21 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਸੈਂਸੈਕਸ 562.90 ਅੰਕ ਡਿੱਗ ਕੇ 75,732.46 'ਤੇ ਆ ਗਿਆ। ਨਿਫਟੀ ਵੀ 203.45 ਅੰਕ ਡਿੱਗ ਕੇ 23,046.65 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਗਿਰਾਵਟ ਅਮਰੀਕਾ ਦੇ ਨਵੇਂ ਟੈਰਿਫ ਐਲਾਨ ਕਾਰਨ ਗਲੋਬਲ ਬਾਜ਼ਾਰ ਵਿੱਚ ਆਈ ਉਥਲ-ਪੁਥਲ ਕਾਰਨ ਦੇਖੀ ਗਈ।
ਟਰੰਪ ਨੇ ਕੀਤਾ ਐਲਾਨ
ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਹੁਣ ਸਾਰੇ ਆਯਾਤ 'ਤੇ ਘੱਟੋ-ਘੱਟ 10% ਟੈਰਿਫ ਲਗਾਏਗਾ। ਖਾਸ ਕਰਕੇ ਚੀਨ, ਵੀਅਤਨਾਮ, ਇੰਡੋਨੇਸ਼ੀਆ ਅਤੇ ਯੂਰਪੀਅਨ ਯੂਨੀਅਨ (EU) ਦੇ ਉਤਪਾਦਾਂ 'ਤੇ, ਇਹ ਦਰ 25% ਤੱਕ ਜਾ ਸਕਦੀ ਹੈ। ਚੀਨ 'ਤੇ ਕੁੱਲ 54% ਤੱਕ ਦਾ ਟੈਰਿਫ ਲਗਾਇਆ ਗਿਆ ਹੈ, ਜਦੋਂ ਕਿ ਵੀਅਤਨਾਮ 'ਤੇ 46%, ਕੰਬੋਡੀਆ 'ਤੇ 49% ਅਤੇ ਇੰਡੋਨੇਸ਼ੀਆ 'ਤੇ 32% ਟੈਰਿਫ ਲਗਾਇਆ ਗਿਆ ਹੈ।
Advertisement
