ਸਰਕਾਰ ਵਲੋਂ ਹਾਦਸੇ ਦਾ ਸਿਕਾਰ ਹੋਏ ਜਖਮੀਆਂ ਦੀ ਕੀਤੀ ਜਾਵੇਗੀ ਹਰ ਸੰਭਵ ਸਹਾਇਤਾ

ਸਰਕਾਰ ਵਲੋਂ ਹਾਦਸੇ ਦਾ ਸਿਕਾਰ ਹੋਏ ਜਖਮੀਆਂ ਦੀ ਕੀਤੀ ਜਾਵੇਗੀ ਹਰ ਸੰਭਵ ਸਹਾਇਤਾ

ਸ੍ਰੀ ਮੁਕਤਸਰ ਸਾਹਿਬ 18 ਫਰਵਰੀ
                          ਸ੍ਰੀ ਮੁਕਤਸਰ ਸਾਹਿਬ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਜਾ ਰਹੀ ਬਸ ਦੇ ਮਹਿਰਾਜ ਪਿੰਡ ਨਜ਼ਦੀਕ ਹਾਦਸਾਗਰਸਤ ਹੋਣ ਤੇ ਡੂੰਘਾ ਦੁੱਖ ਵਿਅਕਤ ਕਰਦੇ  ਹੋਏ ਦੱਸਿਆ ਕਿ ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋਏ ਸਾਰੇ ਮੁਸਾਫਿਰਾਂ ਦੀ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ  ।
               ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਇਸ ਬੱਸ ਵਿੱਚ ਜੋ ਸਵਾਰੀਆਂ ਜਖਮੀ ਸਨ ਉਹਨਾਂ ਵਿੱਚੋਂ ਸਿਮਰਨਜੀਤ ਕੌਰ, ਵਾਸੀ ਪਿੰਡ ਸ਼ਾਮ ਖੇੜਾ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜੇਰੇ—ਇਲਾਜ ਹੈ । ਉਹਨਾਂ ਕਿਹਾ ਕਿ ਜ਼ਖਮੀਆਂ ਦੇ ਪਰਿਵਾਰ ਨਾਲ ਤਾਲਮੇਲ ਲਈ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਦੀ ਡਿਉਟੀ ਲਗਾਈ ਗਈ ਹੈ ।
                ਹੋਰ ਜ਼ਖਮੀਆਂ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਿਵਿਲ ਹਸਪਤਾਲ ਮਲੋਟ ਵਿੱਚ ਦਾਖਲ ਅਮਨਦੀਪ ਕੌਰ, ਅੰਜੂ ਅਤੇ ਪਾਰਵਤੀ ਵਾਸੀਆਨ ਪਿੰਡ ਮਾਹੂਆਣਾ ਅਤੇ ਲਾਭ ਸਿੰਘ (ਹਰਿਆਣਾ), ਸਤਵੰਤ ਕੌਰ ਪਿੰਡ ਰੋੜਾਂਵਾਲੀ, ਸੁਨੀਲ ਕੁਮਾਰ ਵਾਸੀ ਮਹਿਣਾ, ਸਰੀਤਾ ਵਾਸੀ ਸ੍ਰੀ ਮੁਕਤਸਰ ਸਾਹਿਬ, ਸੋਮਾ ਵਾਸੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਇਲਾਜ  ਦੇ ਇਲਾਜ ਦਾ ਪ੍ਰਬੰਧ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ ਕਰ ਰਹੇ ਹਨ ।

 
 
Tags: