ਇਜ਼ਰਾਈਲ ਵੱਲੋਂ ਗਾਜ਼ਾ ਤੇ ਹਮਲਾ 61 ਫਲਸਤੀਨੀ ਹੋਏ ਹਲਾਕ
ਨਿਊਜ ਡੈਸਕ- ਇਜ਼ਰਾਈਲ ਵੱਲੋਂ ਗਾਜ਼ਾ ਤੇ ਕੀਤੇ ਹਮਲੇ ਦੌਰਾਨ 61 ਫਲਸਤੀਨੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲੇ ਚ 143 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮ੍ਰਿਤਕਾਂ ਚ ਜ਼ਿਆਦਾ ਗਿਣਤੀ ਬੱਚਿਆਂ ਅਤੇ ਔਰਤਾਂ ਦੀ ਪਾਈ ਜਾ ਰਹੀ ਹੈ। ਗਾਜ਼ਾ ਦੇ ਸਿਵਲ ਡਿਫੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਛੇ ਫਲਸਤੀਨੀ ਡਾਕਟਰ ਲਾਪਤਾ ਹਨ ਜਿਨ੍ਹਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਉਹ ਸਭ ਰਾਫ਼ਾਹ ਵਿੱਚ ਰਾਹਤ ਮਿਸ਼ਨ ਵਿੱਚ ਸ਼ਾਮਲ ਹੋਏ ਸਨ।
ਗਾਜ਼ਾ ਦੇ ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਜੰਗ ਚ ਮਾਰੇ ਜਾਣ ਵਾਲੇ ਫਲਸਤੀਨੀਆਂ ਦੀ ਗਿਣਤੀ 50 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੌਰਾਨ ਉੱਤਰੀ ਇਜ਼ਰਾਈਲ ਚ ਬੱਸ ਅੱਡੇ ਤੇ ਖੜ੍ਹੇ ਵਿਅਕਤੀਆਂ ਉੱਪਰ ਇੱਕ ਵਿਅਕਤੀ ਵੱਲੋਂ ਵਾਹਨ ਚੜ੍ਹਾਏ ਜਾਣ ਦੀ ਸੂਚਨਾ ਮਿਲੀ ਹੈ। ਜਿਸ ਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਹਮਲਾਵਾਰ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਅਤੇ ਗੋਲੀਮਾਰੀ ਵੀ ਕੀਤੀ ਗਈ।
Read Also- ਪਾਕਿਸਤਾਨੀ ਹਮਾਇਤੀ ਨਸ਼ਾ ਤਸਕਰ ਗਰੋਹ ਦਾ ਹੋਇਆ ਪਰਦਾਫਾਸ਼, 11 ਨੂੰ ਕੀਤਾ ਕਾਬੂ
ਜ਼ਿਕਰਯੋਗ ਹੈ ਕਿ ਗਾਜ਼ਾ ਵਿੱਚ ਵੱਡੇ ਹਸਪਤਾਲਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਜਿੱਥੇ ਕਿ ਮਰੀਜ਼ ਭਰਤੀ ਹੈ। ਹਮਲਾਵਰਾਂ ਵੱਲੋਂ ਹਸਪਤਾਲਾਂ ਨੂੰ ਅੱਗ ਲਾਏ ਜਾਣ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਹਾਦਸੇ ਦੌਰਾਨ ਵੀ ਦੋ ਲੋਕ ਮਾਰੇ ਗਏ। ਪਿਛਲੇ ਹਫ਼ਤੇ ਹਵਾਈ ਹਮਲਿਆਂ ਨਾਲ ਗਾਜ਼ਾ ਚ ਮੁੜ ਜੰਗ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ।
ਹਮਾਸ ਨੇ ਇੱਕ ਬਿਆਨ ਚ ਸਪਸ਼ਟ ਕੀਤਾ ਕਿ ਇਜ਼ਰਾਇਲੀ ਹਮਲੇ ਦੌਰਾਨ ਹਸਪਤਾਲ ਚ ਦਾਖ਼ਲ ਉਨ੍ਹਾਂ ਦੇ ਸਿਆਸੀ ਬਿਊਰੋ ਦਾ ਮੈਂਬਰ ਇਸਮਾਈਲ ਬਰਹਾਮ ਵੀ ਮਾਰਿਆ ਗਿਆ ਹੈ। ਇਜ਼ਰਾਇਲੀ ਫੌਜ ਨੇ ਹਸਪਤਾਲ ਤੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਾਸ ਦਹਿਸ਼ਤਗਰਦ ਵੀ ਉੱਥੋਂ ਹਮਲਾ ਕਰ ਰਹੇ ਸਨ।
ਇਜ਼ਰਾਈਲ ਨੇ ਆਮ ਨਾਗਰਿਕਾਂ ਦੀ ਮੌਤ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਿਉਂਕਿ ਉਹ ਸੰਘਣੀ ਆਬਾਦੀ ਵਾਲੇ ਇਲਾਕਿਆਂ ਚੋਂ ਆਪਣੀ ਮੁਹਿੰਮ ਚਲਾ ਰਹੇ ਹਨ। ਇਸ ਦੌਰਾਨ ਹੀ ਖ਼ਾਨ ਯੂਨਿਸ ਦੇ ਨਾਸਿਰ ਹਸਪਤਾਲ ਦੀ ਸਰਜੀਕਲ ਇਮਾਰਤ ਤੇ ਹਮਲਾ ਹੋਇਆ।